ਪੰਜਾਬ

ਜੈਤੋ ਦਾ ਬਣਿਆ ਆਰਗੈਨਿਕ ਕੱਪੜਾ ਹੁਣ ਕੌਮਾਂਤਰੀ ਪੱਧਰ ਤੇ ਪਾਵੇਗਾ ਧਮਾਲ

ਹੱਥ ਖੱਡੀਆਂ 'ਤੇ ਬੁਣੇ ਕੱਪੜੇ ਤੋਂ ਬਣੇ ਵਸਤਰ ਕੀਤੇ ਗਏ ਪ੍ਰਦਰਸ਼ਿਤ

ਜੈਤੋ, 22 ਨਵੰਬਰ (ਮਨਜੀਤ ਸਿੰਘ ਢੱਲਾ)- ਇੱਥੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਪਣੇ ਉੱਦਮ ਨਵ ਤ੍ਰਿੰਝਣ ਤਹਿਤ ਚਲਾਈ ਜਾ ਰਹੀ ਬੁਣਕਰ ਪਾਠਸ਼ਾਲਾ ਦੀਆਂ ਪੇਂਡੂ ਬੀਬੀਆਂ ਵੱਲੋਂ ਬਣਾਏ ਕੱਪੜੇ ਹੁਣ ਕੌਮੀ ਤੇ ਕੌਮਾਂਤਰੀ ਮੰਚ *ਤੇ ਧਮਾਲ ਪਾਉਣ ਲਈ ਤਿਆਰ ਹਨ।ਇਹ ਕੱਪੜਾ ਖੇਤੀ ਵਿਰਾਸਤ ਮਿਸ਼ਨ ਦੇ ਕਿਸਾਨਾਂ ਵੱਲੋਂ ਉਗਾਈ ਜੈਵਿਕ ਕਪਾਹ ਤੋਂ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ ਅਧਾਰਤ ਮਾਸਟਰ ਟੈਕਸਟਾਈਲ ਡਿਜ਼ਾਈਨਰ ਰਮਾ ਕੁਮਾਰ ਨੇ ਇੱਥੇ ਦੱਸਿਆ ਕਿ ਦਸਤਕਾਰ ਨਾਮੀਂ ਸੰਸਸਥਾ ਵੱਲੋਂ ਤ੍ਰਿੰਝਣ ਨਾਲ 2024 ਤੋਂ  ਦੋ ਸਾਲਾਂ ਦੇ ਇੱਕ ਵਿਸ਼ੇਸ਼ ਪ੍ਰਗੋਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਇੱਥੇ ਚਾਰ ਵਾਰ ਵਰਕਸ਼ਾਪ ਕਰਕੇ ਇਨ੍ਹਾਂ ਬੁਣਕਰਾਂ ਨੂੰ ਟੈਕਟਾਈਲ ਡਿਜਾਈਨਿੰਗ ਦੀਆਂ ਬਾਰੀਕੀਆਂ ਦੱਸਿਆਂ। ਰਮਾ ਕੁਮਾਰ ਨੇ ਕਿਹਾ ਕਿ ਇਥੋਂ ਦੀਆਂ ਬੁਣਕਰਾਂ ਨੇ ਹਰ ਗੱਲ ਨੂੰ ਬਹੁਤ ਛੇਤੀ ਤੇ ਚੰਗੀ ਤਰ੍ਹਾਂ ਸਮਝਿਆ ਓਥੇ ਉਨ੍ਹਾਂ ਦੀ ਆਪਣੀ ਜਾਣਕਾਰੀ ਵੀ ਬਾਕਮਾਲ ਸੀ।
ਦਸਤਕਾਰ ਦੀ ਪ੍ਰੋਜੈਕਟ ਕੋਆਰਡੀਨੇਟਰ ਕੁਲਗੌਰਵੀ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਤ੍ਰਿੰਝਣ ਦੀਆਂ ਬੁਣਕਰਾਂ ਨਾਲ ਕੰਮ ਕਰਨ ਦਾ ਤਜ਼ਰਬਾ ਬੇਹੱਦ ਉਤਸ਼ਾਹ ਪੂਰਨ ਰਿਹਾ। ਇਨ੍ਹਾਂ ਬੁਣਕਰ ਬੀਬੀਆਂ ਅੰਦਰ ਸਿੱਖਣ ਦੀ ਚਾਹਤ ਦੇ ਨਾਲ ਨਾਲ ਉਨ੍ਹਾਂ ਦਾ ਆਪਣਾ ਹੁਨਰ ਤੇ ਕੌਸ਼ਲ ਦੀ ਇਸ ਯਾਤਰਾ ਨੂੰ ਆਸਾਨ ਅਤੇ ਹੋਰ ਵਧੇਰੇ ਸਾਰਥਿਕ ਬਣਾਉਣ ਵਿਚ ਸਹਾਈ ਹੋਇਆ।
ਤ੍ਰਿੰਝਣ ਦੀ ਨਿਰਦੇਸ਼ਕ ਰੂਪਸੀ ਗਰਗ ਨੇ ਇਸ ਮੌਕੇ ਦੱਸਿਆ ਕਿ ਹਾਲਾਕਾਂ ਕਿ ਬੁਣਕਰਾਂ ਦੀ ਭਾਲ ਦਾ ਕਾਰਜ ਕਾਫੀ ਮੁਸ਼ਕਿਲ ਸੀ ਕਿਉਂ ਕਿ ਜਿਆਦਾਰਤ ਬੁਣਕਰ ਵਡੇਰੀ ਉਮਰ ਕਾਰਨ ਕੰਮ ਛੱਡ ਚੁੱਕੇ ਸਨ ਤੇ ਉਨ੍ਹਾਂ ਦੀ ਨਵੀਂ ਪੀੜ੍ਹੀ ਵੀ ਹੋਰ ਧੰਦੇ ਆਪਣਾ ਚੁੱਕੀ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿਛਲੇ ਦੋ ਸਾਲਾਂ ਤੋਂ ਬੁਣਕਰ ਪਾਠਸ਼ਾਲਾ ਚਲਾਈ ਜਾ ਰਹੀ ਹੈ ਜਿੱਥੇ 40 ਔਰਤਾਂ ਹੱਥ ਖੱਡੀ ਦਾ ਕੰਮ ਸਿੱਖ ਚੁੱਕੀਆਂ ਹਨ। ਇਸ ਵੇਲੇ 10 ਬੁਣਕਰਾਂ ਇੱਥੇ ਪੱਕੇ ਤੌਰ ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਬੀਬੀਆਂ ਕੌਸ਼ਲ ਨੂੰ ਨਿਖਾਰਣ ਲਈ ਅਕਸਰ ਵਰਕਸ਼ਾਪਾਂ ਲਗਵਾਈਆਂ ਜਾਂਦੀਆਂ ਹਨ ।ਦਸਤਕਾਰ ਦੇ ਪੋ੍ਰਜੈਕਟ ਤਹਿਤ ਜਾਣੀ ਪਛਾਣੀ ਟੈਕਟਸਾਈਲ ਡਿਜਾਈਨਰ ਰਮਾ ਕੁਮਾਰ ਨੇ ਗੁਣਵੱਤਾ ਤੇ ਰੰਗਾਂ ਦੀ ਚੋਣ ਆਦਿ ਬਾਰੇ ਬਾਰੀਕੀਆਂ ਸਮਝਾਈਆਂ। ਇਨ੍ਹਾਂ ਬੀਬੀਆਂ ਦੇ ਬਣਾਏ ਕੱਪੜੇ ਨੇ ਹੁਣ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਕੱਪੜੇ ਤੋਂ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ, ਕਵਰ, ਤੇ ਪਰਦੇ ਆਦਿ ਬਣਾਏ ਗਏ ਹਨ। ਜਿੰਨ੍ਹਾਂ ਨੂੰ ਮਾਹਿਰਾਂ ਵੱਲੋਂ ਭਰਪਰ ਸਲਾਹਿਆ ਗਿਆ ਹੈ। ਹੁਣ ਜੈਤੋ ਦੇ ਤਿੰਝਣ ਚ ਹੱਥੀਂ ਕੱਤੇ ਸੂਤ ਦਾ ਬਣਿਆ ਕੱਪੜਾ ਦਿੱਲੀ ਵਿਖੇ ਦਸਤਕਾਰ ਵੱਲੋਂ ਲਾਏ ਜਾ ਰਹੇ ਮੇਲੇ ਵਿਚ ਪ੍ਰਦਰਸ਼ਿਤ ਹੋਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!