ਪੰਜਾਬ

ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਆਪਣਾ ਫੇਵਰੇਟ ਆਗੂ

ਪੰਜਾਬ ਕਾਂਗਰਸ ‘ਚ ਘਰ ਵਾਪਸੀ ਦੀਆਂ ਅਟਕਲਾਂ

ਪੰਜਾਬ ਹੈੱਡਲਾਈਨ ਨਿਊਜ਼
ਨਵੀਂ ਦਿੱਲੀ। ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਅੰਦਰ ਚੱਲ ਰਹੀ ਭਾਰੀ ਗੁੱਟਬੰਦੀ ਅਤੇ ਖਿੱਚੋਤਾਣ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਹੈ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ‘ਫੇਵਰੇਟ ਆਗੂ’ ਦੱਸਦਿਆਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਬੀਤੇ ਦਿਨੀਂ ਦਿੱਲੀ ਵਿਖੇ ‘ਜੈਨ-ਜ਼ੀ’ ਦੇ ਯੂਥ ਗਰੁੱਪ ਨਾਲ ਇੱਕ ਗੱਲਬਾਤ ਦੌਰਾਨ ਜਦੋਂ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ‘ਭਾਜਪਾ ਵਿੱਚ ਤੁਹਾਡਾ ਸਭ ਤੋਂ ਪਸੰਦੀਦਾ ਆਗੂ ਕੌਣ ਹੈ?’, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਜਵਾਬ ਦਿੱਤਾ- “ਕੈਪਟਨ ਅਮਰਿੰਦਰ ਸਿੰਘ, ਡੈਫੀਨੇਟਲੀ! ਮੈਂ ਉਨ੍ਹਾਂ ਨਾਲ ਬਹੁਤ ਆਸਾਨੀ ਨਾਲ ਘੁਲ-ਮਿਲ ਜਾਂਦਾ ਹਾਂ। ਉਹ ਬਹੁਤ ਕੂਲ ਹਨ ਅਤੇ ਮਿਲਟਰੀ ਹਿਸਟਰੀ ਦੇ ਮਾਹਰ ਹਨ, ਇਸ ਲਈ ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ। ਰਾਹੁਲ ਗਾਂਧੀ ਨੇ ਇਸ ਗੱਲਬਾਤ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਰਾਜਨੀਤਿਕ ਹਲਕਿਆਂ ‘ਚ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਕਾਂਗਰਸ ‘ਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਅਤੇ ਪੰਜਾਬ ਕਾਂਗਰਸ ਦੇ ਖੇਮੇ ਵਿੱਚ ਖਲਬਲੀ ਮਚ ਗਈ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਹਨ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਅੱਜ ਵੀ ਉਨ੍ਹਾਂ ਦੇ ਕਾਂਗਰਸ ਹਾਈਕਮਾਂਡ ਨਾਲ ਸੁਖਾਵੇਂ ਅਤੇ ਚੰਗੇ ਸਬੰਧ ਹਨ। ਕੈਪਟਨ ਨੇ ਭਾਜਪਾ ਅਤੇ ਕਾਂਗਰਸ ਦੇ ਅੰਦਰੂਨੀ ਸੱਭਿਆਚਾਰ ਦੀ ਤੁਲਨਾ ਕਰਦਿਆਂ ਕਿਹਾ ਸੀ, “ਕਾਂਗਰਸ ਇੱਕ ਪਰਿਵਾਰ ਦੀ ਤਰ੍ਹਾਂ ਹੈ। ਮੈਂ ਜਦੋਂ ਵੀ ਫ਼ੋਨ ਕਰਦਾ ਸੀ, ਉਹ ਤੁਰੰਤ ਮਿਲ ਲੈਂਦੇ ਸਨ। ਪਰ ਭਾਜਪਾ ਵਿੱਚ ਅਜਿਹਾ ਸਿਸਟਮ ਨਹੀਂ ਹੈ। ਜਦੋਂ ਤੋਂ ਮੈਂ ਭਾਜਪਾ ਵਿੱਚ ਆਇਆ ਹਾਂ, ਮੈਨੂੰ ਨਹੀਂ ਲੱਗਦਾ ਕਿ ਇੱਕ-ਦੋ ਵਾਰ ਤੋਂ ਵੱਧ ਹਾਈਕਮਾਂਡ ਨਾਲ ਮਿਲ ਸਕਿਆ ਹਾਂ। ਭਾਜਪਾ ਵਿੱਚ ਨਿਯਮ ਬਹੁਤ ਹਨ, ਉਹ ਕੁਝ ਦੱਸਦੇ ਨਹੀਂ ਅਤੇ ਨਾ ਹੀ ਕਿਸੇ ਤੋਂ ਕੁਝ ਪੁੱਛਦੇ ਹਨ।”

Related Articles

Leave a Reply

Your email address will not be published. Required fields are marked *

Back to top button
error: Content is protected !!