ਦੇਸ਼

ਕੇਂਦਰ ਸਰਕਾਰ ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਕਰ ਰਹੀ ਤਿਆਰੀ : ਅਰਵਿੰਦ ਕੇਜਰੀਵਾਲ

‘ਪੈਟਰੋਲ ’ਚ ਵੀ ਈਥਾਨੌਲ ਦੀ ਮਾਤਰਾ 50 ਪ੍ਰਤੀਸ਼ਤ ਤੋਂ ਵੱਧ ਕਰਨ ਦੀ ਯੋਜਨਾ’

ਦਿੱਲੀ : ਆਮ ਆਦਮੀ ਪਾਰਟੀ ਦੇ ਕੌਮ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਗਲੇ ਕੁਝ ਸਾਲਾਂ ਤੱਕ ਨਵੇਂ ਵਾਹਨ ਨਾ ਖਰੀਦਣ ਦੀ ਅਪੀਲ ਕਰਦਿਆਂ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਡੀਜ਼ਲ ਅਤੇ ਜਹਾਜ਼ੀ ਟਰਬਾਈਨ ਈਂਧਨ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇੱਕ ਪੋਸਟ ਵਿੱਚ ਦੋਸ਼ ਲਗਾਇਆ ਕਿ E20 ਈਂਧਨ ਪ੍ਰਣਾਲੀ ਲਾਗੂ ਕਰਨ ਤੋਂ ਬਾਅਦ ਸਰਕਾਰ ਪੈਟਰੋਲ ਵਿੱਚ ਈਥਾਨੌਲ ਦੀ ਮਾਤਰਾ ਵਧਾ ਕੇ 50 ਪ੍ਰਤੀਸ਼ਤ ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਪਤਾ ਲੱਗ ਰਿਹਾ ਹੈ ਕਿ ਉਹ ਪੈਟਰੋਲ ਵਿੱਚ 50 ਪ੍ਰਤੀਸ਼ਤ ਤੋਂ ਵੱਧ ਈਥਾਨੌਲ ਮਿਲਾਉਣ ਵਾਲੇ ਹਨ। ਉਹ ਬੱਸ ਮਾਹੌਲ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ । ਉਨ੍ਹਾਂ ਨੇ ਪਹਿਲਾਂ ਤੁਹਾਡੀਆਂ E0 ਅਤੇ E10 ਗੱਡੀਆਂ ਵਿੱਚ ਜ਼ਬਰਦਸਤੀ E20 ਪੈਟਰੋਲ ਪਾ ਕੇ ਕਬਾੜਾ ਕੀਤਾ। ਅੱਜ ਜੇਕਰ ਤੁਸੀਂ ਨਵਾਂ E20 ਵਾਹਨ ਖਰੀਦਦੇ ਹੋ ਤਾਂ ਸਰਕਾਰ ਕੁਝ ਸਮੇਂ ਬਾਅਦ ਉਸ ਵਿੱਚ ਜ਼ਬਰਦਸਤੀ E50 ਪੈਟਰੋਲ ਪਾ ਕੇ ਉਸ ਦਾ ਕਬਾੜਾ ਕਰ ਦੇਵੇਗੀ।’’ E20 ਪੈਟਰੋਲ ਦਾ ਮਤਲਬ ਅਜਿਹੇ ਈਂਧਨ ਤੋਂ ਹੈ ਜਿਸ ਵਿੱਚ 20 ਪ੍ਰਤੀਸ਼ਤ ਈਥਾਨੌਲ ਅਤੇ 80 ਪ੍ਰਤੀਸ਼ਤ ਸਾਧਾਰਨ ਪੈਟਰੋਲ ਮਿਲਿਆ ਹੁੰਦਾ ਹੈ।

ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸਰਕਾਰ ਜਲਦ ਹੀ ਡੀਜ਼ਲ ਵਿੱਚ ਵੀ ਈਥਾਨੌਲ ਮਿਲਾਏਗੀ। ਉਨ੍ਹਾਂ ਲੋਕਾਂ ਨੂੰ ਨਵੇਂ  ਪੈਟਰੋਲ ਅਤੇ ਡੀਜ਼ਲ ਵਾਹਨ ਫਿਲਹਾਲ ਨਾ ਖਰੀਦਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਹੋਰ ਪੋਸਟ ਵਿੱਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਹਾਜ਼ੀ ਟਰਬਾਈਨ ਈਂਧਨ (ਏ.ਟੀ.ਐੱਫ.) ਵਿੱਚ ਵੀ ਈਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਕਿਹਾ, ‘‘ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਦੀ ਸਰਕਾਰ ਜਹਾਜ਼ੀ ਟਰਬਾਈਨ ਈਂਧਨ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਡਾਣਾਂ ਦੀ ਸੁਰੱਖਿਆ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਸਕਦੀ ਹੈ।’’ ਕੇਜਰੀਵਾਲ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ E20 ਪੈਟਰੋਲ ਲਾਗੂ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਨੇ ਪੈਟਰੋਲ ਪੰਪਾਂ ’ਤੇ ਸ਼ੁੱਧ ਪੈਟਰੋਲ ਅਤੇ E20 ਈਂਧਨ, ਦੋਵੇਂ ਉਪਲਬਧ ਕਰਵਾਏ ਜਾਣ ਅਤੇ ਈਥਾਨੌਲ ਮਿਸ਼ਰਿਤ ਪੈਟਰੋਲ ਦੀ ਕੀਮਤ ਘੱਟ ਕਰਨ ਦੀ ਮੰਗ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!