ਪੰਜਾਬ

ਜੰਡਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਜ਼ਾਇਜ ਸ਼ਰਾਬ ਦੀਆਂ 740 ਪੇਟੀਆਂ ਬਰਾਮਦ

ਪੁਲਿਸ ਵੱਲੋਂ ਰਿਮਾਂਡ 'ਤੇ ਲਏ ਗਏ ਵਿਅਕਤੀ ਤੋਂ ਹੋਰ ਖੁਲਾਸਿਆਂ ਦੀ ਉਮੀਦ

ਜੰਡਿਆਲਾ  – ਜੰਡਿਆਲਾ ਪੁਲਿਸ ਨੇ ਸ਼ਰਾਬ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਬੰਦ ਕੰਟੇਨਰ ਵਿੱਚੋਂ ਨਜ਼ਾਇਜ ਸ਼ਰਾਬ ਦੀਆਂ 740 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਇਹ ਸ਼ਰਾਬ ਮੋਹਾਲੀ ਤੋਂ ਭਰੀ ਜਾਂਦੀ ਸੀ ਅਤੇ ਬਿਹਾਰ-ਚੰਡੀਗੜ੍ਹ ਰੂਟ ਤੇ ਸਪਲਾਈ ਕੀਤੀ ਜਾਂਦੀ ਸੀ। ਇਹ ਸਮੱਗਰੀ ਇੱਕ ਵੱਡੇ ਨੈਕਸਸ ਦੇ ਤਹਿਤ ਵੱਖ-ਵੱਖ ਸੂਬਿਆਂ ਵਿੱਚ ਭੇਜੀ ਜਾ ਰਹੀ ਸੀ।

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਤਸਕਰ ਬਹੁਤ ਚਤੁਰਾਈ ਨਾਲ ਕੰਮ ਕਰ ਰਹੇ ਸਨ। ਇਹਨਾਂ ਦੀ ਕਾਰਵਾਈ ਮੁਕੰਮਲ ਤੌਰ ਤੇ ਯੋਜਨਾਬੱਧ ਸੀ। ਜਿਸ ਵਿੱਚ ਕੰਟੇਨਰ ਨੂੰ ਬਾਹਰੋਂ ਸਧਾਰਣ ਸਮਾਨ ਲਿਜਾਣ ਵਾਲਾ ਦਿਖਾਇਆ ਜਾਂਦਾ ਸੀ, ਪਰ ਅੰਦਰੋਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ।

ਪੰਜਾਬ ਸਰਕਾਰ ਅਤੇ ਡੀਜੀਪੀ ਦੇ ਹੁਕਮਾਂ ਅਨੁਸਾਰ ਚੱਲ ਰਹੀ ਵਿਆਪਕ ਮੁਹਿੰਮ ਦੇ ਤਹਿਤ ਨਸ਼ੇ ਅਤੇ ਨਜ਼ਾਇਜ ਸ਼ਰਾਬ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਜੰਡਿਆਲਾ ਪੁਲਿਸ ਦੀ ਇਹ ਕਾਰਵਾਈ ਉਸੇ ਤਹਿਤ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ।

Related Articles

Leave a Reply

Your email address will not be published. Required fields are marked *

Back to top button
error: Content is protected !!