ਅਪਰਾਧਪੰਜਾਬ

ਕਪੂਰਥਲਾ ਸ਼ਹਿਰ ਵਿਚ ਇਕ ਲੜਕੀ ਉਪਰ ਗੋਲੀ ਚਲਾਉਣ ਵਾਲੇ ਪੰਜ ਦੋਸ਼ੀਆਂ ਨੂੰ ਥਾਨਾ ਸਿੱਟੀ ਪੁਲਿਸ ਨੇ ਕੀਤਾ ਗਿਰਫ਼ਤਾਰ

ਉਕਤ ਸਾਰੇ ਦੋਸੀਆ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਹੋਇਆ ਇੱਕ ਪਿਸਟਲ 30 ਬੋਰ ਅਤੇ 05 ਜਿੰਦਾ ਰੋਦ ਬ੍ਰਾਮਦ ਕੀਤੇ

ਕਪੂਰਥਲਾ, (ਰੂਬੀ ਧਾਮੀ) – ਗੌਰਵ ਤੁਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸਾ ਨਿਰੇਦਸ ਤੇ, ਪ੍ਰਭਜੋਤ ਸਿੰਘ ਐਸ.ਪੀ (ਡੀ) ਸੀਤਲ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾ ਅਤੇ ਇੰਸ: ਅਮਨਦੀਪ ਕੁਮਾਰ ਨਾਹਰ ਮੁੱਖ ਅਫਸਰ ਥਾਣਾ ਸਿਟੀ ਕਪੂਰਥਲਾ ਦੀ ਜੇਰ ਨਿਗਰਾਨੀ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸ਼ਹਿਰ ਵਿੱਚ ਏ.ਐਸ.ਆਈ ਸਤਨਾਮ ਸਿੰਘ 1345/ਕਪ ਸਮੇਤ ਸਾਥੀ ਕਰਮਚਾਰੀਆ ਦੇ ਬਾਸਵਾਰੀ ਸਰਕਾਰੀ ਗੱਡੀ ਬਰਾਏ ਬਾਸਿਲਸਿਲਾ ਗਸ਼ਤ ਵਾ ਤਲਾਸ਼ ਭੈੜੇ ਪੁਰਸਾ ਦੇ ਸੰਬੰਧ ਵਿੱਚ ਚਾਰ ਬੱਤੀ ਚੌਕ,ਮਸਜਿਦ ਚੌਕ ਤੋਂ ਸਰਕੂਲਰ ਰੋਡ ਆਦਿ ਨੂੰ ਜਾ ਰਹੇ ਸੀ ਇੱਕ ਦੇਸ਼ ਸੇਵਕ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਮਨਪ੍ਰੀਤ ਕੌਰ ਪਤਨੀ ਰਛਪਾਲ ਸਿੰਘ ਵਾਸੀ ਰਜਿੰਦਰ ਨਗਰ ਨੇੜੇ ਬਰੈਡ ਫੈਕਟਰੀ ਔਜਲਾ ਰੋਡ ਥਾਣਾ ਸਿਟੀ ਕਪੂਰਥਲਾ ਆਪਣੀ ਲੜਕੀ ਨਾਲ ਸਕੂਟਰੀ ਤੇ ਬਾਬਾ ਝੋਟੇ ਸ਼ਾਹ ਬਾਈਪਾਸ ਵੱਲ ਜਾ ਰਹੀ ਸੀ ਤਾਂ ਸੂਰਜ ਪਾਪਰ ਪੁੱਤਰ ਹਰਬੰਸ ਲਾਲ ਵਾਸੀ ਦਬੁਰਜ਼ੀ ਥਾਣਾ ਕੋਤਵਾਲੀ ਜ਼ਿਲਾ ਕਪੂਰਥਲਾ,ਕ੍ਰਿਸ਼ ਲਾਹੌਰੀਆ ਪੁੱਤਰ ਨਰੇਸ਼ ਕੁਮਾਰ ਵਾਸੀ ਮੁਹੱਲਾ ਸ਼ਹਿਰੀਆ ਥਾਣਾ ਸਿਟੀ ਕਪੂਰਥਲਾ,ਹਰਮਨਦੀਪ ਉਰਫ ਭੰਡਾਲ ਪੁੱਤਰ ਅਮਰਜੀਤ ਸਿੰਘ ਵਾਸੀ ਅਜੀਤ ਨਗਰ ਥਾਣਾ ਸਿਟੀ ਕਪੂਰਥਲਾ,ਦੇਵ ਦਰਸ਼ਨ ਉਹਫ ਚਾਰੂ ਪੁੱਤਰ ਭਾਰਤ ਭੂਸ਼ਣ ਵਾਸੀ ਮੁਹੱਲਾ ਸ਼ੇਰਗਤ ਥਾਣਾ ਸਿਟੀ ਕਪੂਰਥਲਾ,ਅਤੇ ਅਨਮੋਲ ਕੁਮਾਰ ਪੁੱਤਰ ਮਨਮੋਹਨ ਕੁਮਾਰ ਵਾਸੀ ਮੁਹੱਲਾ ਕਾਇਮਪੁਰਾ ਥਾਣਾ ਸਿਟੀ ਕਪੂਰਥਲਾ ਜੋ ਬੁਲਟ ਮੋਟਰ ਸਾਇਕਲ ਅਤੇ ਇੱਕ ਸਕੂਟਰੀ ਪਰ ਸਵਾਰ ਸਨ ਨੇ ਮਨਪ੍ਰੀਤ ਕੌਰ ਨੂੰ ਘੇਰ ਕੇ ਉਸ ਨੂੰ ਜਾਨੇ ਮਾਰਨ ਦੀ ਨੀਅਤ ਨਾਲ ਉਸ ਉਪਰ गेली चला ਦਿੱਤੀ ਜਿਸ ਦੀ ਸ਼ਿਕਾਇਤ ਸਿਟੀ ਕਪੂਰਥਲ ਦਰਜ ਰਜਿਸਟਰ ਕਰਕੇ ਏ.ਐਸ.ਆਈ ਸਤਨਾਮ ਸਿੰਘ ਨੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਜਿਸ ਤੇ ਪੁਲਿਸ ਪਾਰਟੀ ਵਲੋਂ ਤਰੁੰਤ ਕਾਰਵਾਈ ਕਰਦੇ ਹੋਏ ਕੁਝ ਹੀ ਦੇਰ ਵਿੱਚ ਉਕਤ ਸਾਰੇ ਦੋਸੀਆ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਹੋਇਆ ਇੱਕ ਪਿਸਟਲ 30 ਬੋਰ ਅਤੇ 05 ਜਿੰਦਾ ਰੋਦ ਬ੍ਰਾਮਦ ਕੀਤੇ ਅਰੋਪੀਆ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!